Saturday, June 6, 2020

ਸਿਖਸ ਫਾਰ ਜਸਟਿਸ ਦੇ ਭੜਕਾਊ ਬਿਆਨ

ਸਿਖਸ ਫਾਰ ਜਸਟਿਸ ਸੰਸਥਾ ਜਿਸ ਨੂੰ ਕਿ ਅਮਰੀਕਾ ਵਿਚ ਬੈਠਾ ਇਕ ਗੁਰਪਤਵੰਤ ਸਿੰਘ ਪੰਨੂੰ ਚਲਾ ਰਿਹਾ ਹੈ, ਉਸ ਦੀ ਨਿਰੰਤਰ ਹੀ ਕੋਸ਼ਿਸ਼ ਰਹੀ ਹੈ ਕਿ ਕਿਵੇਂ ਪੰਜਾਬ ਦੇ ਨੌਜਵਾਨਾਂ ਅਤੇ ਲੋਕਾਂ ਨੂੰ ਓਹਨਾ ਦੀ ਸਰਕਾਰ ਦੇ ਵਿਰੁੱਧ ਭੜਕਾਇਆ ਜਾਵੇ I

ਅਸੀਂ ਸਾਰੇ ਜਾਣਦੇ ਹਾਂ ਕਿ ਸਿੱਖਾਂ ਨੇ 1984 ਤੋਂ ਲੈ ਕੇ 1996 ਦੇ ਦਸ਼ਕ ਤਕ ਬੜਾ ਮਾੜਾ ਸਮਾਂ ਹੰਢਾਇਆ ਕੋਈ ਵੀ ਹੁਣ ਪੰਜਾਬ ਵਿਚ ਨਹੀਂ ਚਾਹੁੰਦਾ ਕਿ ਉਹ ਮਾੜਾ ਸਮਾਂ ਮੁੜ ਕੇ ਵਾਪਿਸ ਆਵੇ I ਪੰਜਾਬ ਦੇ ਲੋਕ ਹੁਣ ਆਪਣੇ ਕੰਮਾਂ ਕਾਰਾ ਵਿਚ ਅੱਗੇ ਵੱਧ ਚੁਕੇ ਹਨ ਇਥੇ ਹੁਣ ਨਵੀ ਨੌਜਵਾਨ ਪੀੜੀ ਆ ਚੁਕੀ ਹੈI ਲੋਕਾਂ ਨੇ ਆਪਣੇ ਕਾਰੋਬਾਰ ਮੁੜ ਸਥਾਪਿਤ ਕਰ ਲਏ ਹਨ ਅਤੇ ਜ਼ਿੰਦਗੀ ਮੁੜ ਤੋਂ ਲਕੀਰ ਤੇ ਤੁਰ ਪਈ ਹੈ ਕੋਈ ਨਹੀਂ ਚਾਹੁੰਦਾ ਉਹ ਮੁੜ ਸਮਾਂ ਵਾਪਿਸ ਆਵੇ I   

ਪਰ ਵਿਦੇਸ਼ਾਂ ਵਿਚ ਬੈਠੇ ਕੁਛ ਪੰਜਾਬੀ ਸੱਜਣ  ਇਹ ਨਹੀਂ ਚਾਹੁੰਦੇ I ਉਹ ਆਪ ਤਾ ਓਹਨਾ ਦੇਸ਼ਾਂ ਵਿਚ ਚੰਗੇ ਕਾਰੋਬਾਰ ਕਰ ਰਹੇ ਹਨ ਅਤੇ ਓਹਨਾ ਦੇਸ਼ਾਂ ਦੀ ਨਾਗਰਿਕਤਾ ਲੈ ਕੇ ਬੈਠੇ ਹਨ, ਓਹਨਾ ਪੰਜਾਬ ਵਾਪਿਸ ਨਹੀਂ ਆਉਣਾ I ਪਰ ਵਿਦੇਸ਼ਾਂ ਵਿਚ ਬੈਠੇ ਓਹਨਾ ਨੂੰ ਚੈਨ ਨਹੀਂ ਅਤੇ ਉਹ ਪੰਜਾਬ ਵਿਚ ਖਾਲਿਸਤਾਨ  ਬਣਾਉਣ ਦਾ ਮੁੱਦਾ ਛੇੜੀ ਬੈਠੇ ਹਨ I 

ਸੋਸ਼ਲ ਮੀਡਿਆ ਤੇ ਓਹਨਾ ਹਜ਼ਾਰਾਂ ਹੀ ਵੀਡੀਓ ਪਾਇਆ ਹੁੰਦੀਆਂ ਹਨ ਜਿਥੇ 1984 ਦੇ ਸਮੇ ਤੋਂ ਬਾਅਦ ਸਮੇ ਹੀ ਗੱਲ ਹੁੰਦੀ ਹੈ ਅਤੇ ਲੋਕਾਂ ਨੂੰ ਵਾਰ ਵਾਰ ਯਾਦ ਕਰਵਾ ਕੇ ਓਹਨਾ ਦੇ ਜਖਮਾਂ ਨੂੰ ਛੇੜ ਕੇ ਇਹੋ ਜਿਹੇ ਲੋਕ ਪੈਸੇ ਇਕੱਠੇ ਕਰਦੇ ਹਨ ਅਤੇ ਐਸ਼ਾਂ ਕਰਦੇ ਹਨ  I

ਪਿਛਲੇ ਦਿਨੀ  SFJ ਨੇ ਇਕ ਨਵਾਂ ਸ਼ੋਅ ਸ਼ੁਰੂ ਕੀਤਾ ਜਿਸ ਵਿਚ ਓਹਨਾ ਨੇ ਵਾਰ ਵਾਰ 1984 ਦਾ ਮੁੱਦਾ ਸਾਮਣੇ ਲਿਆਇਆ, ਜਿਸਨੂੰ ਸਾਰੇ ਭਲੀ ਭਾਂਤੀ ਜਾਣਦੇ ਹਨ, ਨੂੰ ਮੁੜ ਛੇੜਿਆ I 


ਇਸ ਤਰੀਕੇ ਦੀਆ ਗੱਲਾਂ ਕਰਕੇ ਅਸੀਂ ਆਪਣੀ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਨ ਕੀ ਉਹ ਦੋਬਾਰਾ ਅੱਤਵਾਦ ਦੇ ਰਾਹੀ ਪੈ ਜਾਣ ਅਤੇ ਆਪਣੀ ਜ਼ਿੰਦਗੀ ਬਰਬਾਦ ਕਰ ਲੈਣ ?
 
ਅਸੀਂ ਆਪਣੀ ਨੌਜਵਾਨ ਪੀੜੀ ਨੂੰ ਪੰਜਾਬ ਵਿਚ ਮੁੜ ਬਰਬਾਦ ਹੁੰਦਾ ਨਹੀਂ ਵੇਖ ਸਕਦੇ I ਇਹ ਲੋਕ ਆਪ ਤਾ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਚੰਗੀ ਵਿਦਿਆ ਦੇ ਰਹੇ ਹਨ ਕੀ ਪੰਜਾਬ ਦੇ ਮਾਪੇਆ ਦਾ ਵੀ ਆਪਣੇ ਬੱਚਿਆਂ ਨੂੰ ਲੈ ਕੇ ਇਹੀ ਸਪਨਾ ਨਹੀਂ ?

SFJ ਸੰਸਥਾ ਚਲਾਉਣ ਵਾਲਿਓ  ਸੁਧਰ ਜਾਓ ! ਇਸ ਤਰੀਕੇ ਦੇ ਭੜਕਾਉਣ ਅੱਗਾਂ ਲਾਉਣ ਵਾਲੇ ਅਤੇ ਪੰਜਾਬੀਆਂ ਨੂੰ ਭਾਰਤ ਸਰਕਾਰ ਦੇ ਵਿਰੁੱਧ ਭੜਕਾਉਣ ਵਾਲੀ ਗੱਲਾਂ ਹੁਣ ਬੰਦ ਕਰੋ! 

********* 

No comments:

Post a Comment

Authenticated Voter Registration process in India

Voting is a fundamental right in a democratic system.  As per the Constitution of India, every Indian citizen who is of sound mind is given...