Monday, July 6, 2020

ਕੈਨੇਡਾ ਵਿਚ ਵੱਸਦੇ ਖਾਲਿਸਤਾਨੀ ਅੱਤਵਾਦੀ

ਕੈਨੇਡਾ ਦੇਸ਼ ਜਾ ਕੇ ਵੱਸਣ ਦਾ ਸੁਪਨਾ ਪੰਜਾਬੀਆਂ ਵਿਚ ਹੁੰਦਾ ਹੈ ਰੋਜਗਾਰ ਪੱਖੋਂ ਵੀ ਇਸ ਦੇਸ਼ ਵਿਚ ਕਾਫੀ ਪ੍ਰਫੁਲਤਾ ਹੈ I ਜਿਥੇ ਕੈਨੇਡਾ ਵਰਗੇ ਦੇਸ਼ ਵਿਚ ਹਰ ਧਰਮ ਜਾਤ ਅਤੇ ਦੇਸ਼ਾਂ ਦੇ ਲੋਕ ਆ ਕੇ ਵੱਸੇ ਹਨ ਓਹਨਾ ਵਿੱਚੋ ਪੰਜਾਬੀ ਸਬ ਤੋਂ ਜ਼ਿਆਦਾ ਇਸ ਦੇਸ਼ ਵਿਚ ਜਾ ਕੇ ਓਥੇ ਨਾਗਰਿਕ ਬਣੇ ਹਨ I

ਪਰ ਹੁਣ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਥੇ ਪੰਜਾਬੀ ਭਾਈਚਾਰੇ ਦੇ ਲੋਕ ਕੈਨੇਡਾ ਵਿਚ ਸ਼ਾਂਤਮਈ ਤਰੀਕੇ ਨਾਲ ਰਹਿੰਦੇ ਹਨ ਓਥੇ ਨਾਲ ਨਾਲ ਕੁਛ ਅਜਿਹੇ ਲੋਕ ਵੀ ਵਸਦੇ ਹਨ ਜੋ ਪਹਿਲਾ ਪੰਜਾਬ ਵਿਚ ਅੱਤਵਾਦੀ ਗਤੀਵਿਧਿਆਂ ਵਿਚ ਸ਼ਾਮਿਲ ਸਨ I ਇਹੋ ਜਿਹੇ ਲੋਕ ਅਜੇ ਵੀ ਆਪਣੇ ਪੁੱਠੇ ਕੰਮਾਂ ਤੋਂ ਬਾਜ਼ ਨਹੀਂ ਆਏ I ਉਹ ਖਾਲਿਸਤਾਨੀ ਗਤੀਵਿਧਿਆਂ ਵਿਚ ਹਿੱਸਾ ਲੈਂਦੇ ਹਨ ਅਤੇ ਨਾਲ ਨਾਲ ਓਥੋਂ ਦੇ ਪੰਜਾਬੀ ਲੋਕਾਂ ਨੂੰ ਵੀ ਭੜਕਾਉਣ ਦਾ ਕੰਮ ਕਰਦੇ ਹਨ I 


ਹਰਦੀਪ ਸਿੰਘ ਨਿੱਝਰ ਵਰਗੇ ਅੱਤਵਾਦੀ ਅਤੇ ਹੋਰ ਬਹੁਤ ਸਾਰੇ ਕਨੇਡਾ ਵਿੱਚ ਸ਼ਾਨਦਾਰ ਜੀਵਨ ਸ਼ੈਲੀ ਦਾ ਅਨੰਦ ਲੈ ਰਹੇ ਹਨ ਅਤੇ ਇਸੇ ਤਰ੍ਹਾਂ ਪੰਜਾਬ ਵਿੱਚ ਖਾਲਿਸਤਾਨ ਬਣਾਉਣ ਦੇ ਨਾਮ ਤੇ ਭਾਰਤ ਵਿਰੁੱਧ ਜੰਗ ਲੜ ਰਹੇ ਹਨ। ਹਰਦੀਪ ਸਿੰਘ ਨਿੱਝਰ ਗੁਰਪਤਵੰਤ ਸਿੰਘ ਪੰਨੂ ਦੀ ਪੰਜਾਬ ਰੈਫਰੈਂਡਮ 2020 ਮੁਹਿੰਮ ਦਾ ਕੈਨੇਡਾ ਵਿਚ ਪ੍ਰਮੁੱਖ ਸਮਰਥਕ ਹੈ ਅਤੇ ਕੈਨੇਡੀਅਨ ਧਰਤੀ 'ਤੇ ਇਸ ਮੁਹਿੰਮ ਦੇ ਸਮਾਗਮਾਂ ਦਾ ਆਯੋਜਨ ਕਰ ਰਿਹਾ ਹੈ।

ਕੈਨੇਡਾ ਵਿਚ ਗੁਰਦਵਾਰਿਆਂ ਵਿਚ ਵੀ ਇਹੋ ਜਿਹੇ ਅੱਤਵਾਦੀ ਓਥੋਂ ਦੇ ਪ੍ਰਧਾਨ ਬਣ ਕੇ ਬੈਠੇ ਹਨ ਪਿਛਲੇ ਦਿਨੀ ਓਹਨਾ ਹਰਦੀਪ ਸਿੰਘ ਨਿੱਜਰ ਨੂੰ ਇਕ ਗੁਰਦਵਾਰੇ ਦਾ ਪ੍ਰਧਾਨ ਵੀ ਬਣਾਇਆ I

ਇਹ ਓਹੀ ਹਰਦੀਪ ਸਿੰਘ ਨਿੱਜਰ ਹੈ ਜਿਸਦਾ ਪੰਜਾਬ ਦੀ ਪੁਲਿਸ ਕਾਫੀ ਸਮੇ ਤੋਂ ਖੋਜ ਕਰ ਰਹੀ ਹੈ ਪਰ ਉਹ ਕੈਨੇਡਾ ਦੀ ਸਰਕਾਰ ਵਾਸਤੇ ਅੱਤਵਾਦੀ ਨਹੀਂ ਇਸੇ ਲਈ ਉਹ ਭਾਰਤ ਸਰਕਾਰ ਦਾ ਸਾਥ ਨਹੀਂ ਦਿੰਦੀ ਅਤੇ ਇਹੋ ਜਹੇ ਕਈ ਹੋਰ ਅੱਤਵਾਦੀਆਂ ਨੂੰ ਖੁਲੇ ਆਮ ਕੈਨੇਡਾ ਵਿਚ ਭਾਰਤ ਵਿਰੁੱਧ ਗਤੀਵਿਧਿਆਂ ਕਾਰਨ ਦਿੰਦੀ ਹੈ I

ਗੁਰਪਤਵੰਤ ਸਿੰਘ ਪੰਨੂੰ ਦਾ ਕੈਨੇਡਾ ਵਿਚ  ਪ੍ਰਮੁੱਖ ਸਮਰਥੱਕ ਹਰਦੀਪ ਨਿੱਜਰ ਦਾ ਕੋਈ ਭਰੋਸਾ ਨਹੀਂ ਕਿ ਉਹ ਫਿਰ ਪੰਜਾਬ ਵਿਚ ਕੋਈ ਧਮਾਕਾ ਜਾ ਅੱਤਵਾਦੀ ਗਤੀਵਿਦੀ ਕਰਣ ਬਾਰੇ ਕੋਈ ਮਨਸੂਬਾ ਨਾ ਬਣਾ ਰਿਹਾ ਹੋਵੇ I

ਪੰਜਾਬ ਦੇ ਲੋਕਾਂ ਨੂੰ ਇਹੋ ਜਿਹੇ ਢੋਂਗੀਆਂ ਕੋਲੋਂ ਸੁਚੇਤ ਰਹਿਣ ਦੀ ਲੋੜ ਹੈ ਅਤੇ ਇਹ ਪੰਜਾਬ ਰੈਫਰੰਡਮ ਮੁਹਿੰਮ ਜੋ ਸਾਫ਼ ਸਾਫ਼ ਪੰਜਾਬ ਦੇ ਵਿਰੁੱਧ ਹੈ ਉਸਦਾ ਸਾਥ ਨਹੀਂ ਦੇਣਾ ਚਾਹੀਦਾ ਅਤੇ ਪੰਜਾਬ ਵਿਚ ਅਮਨ ਸ਼ਾਂਤੀ ਬਣਾਈ ਰੱਖਣਾ ਚਾਹੀਦਾ ਹੈ  I

No comments:

Post a Comment

Authenticated Voter Registration process in India

Voting is a fundamental right in a democratic system.  As per the Constitution of India, every Indian citizen who is of sound mind is given...